ਓਵਰ ਸਟੇਅਰਜ ਲਈ ਐਮਨਿਸਟੀ ਦੀ ਮੰਗ ।

ਵੱਡੀ ਗਿਣਤੀ ਚ ਸ਼ਾਮਿਲ ਆਰਗੇਨਾਈਜੇਸ਼ਨਾਂ ਵਲੋ ਬਣਾਈ ਐਥਨਿਕ ਯੁਨਾਈਟਡ ਵਾਇਸ ਵਲੋ ਨਵੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਨਜ ਨੂੰ ਉਵਰ ਸਟੇਅਰ ਨੂੰ ਐਮਨਿਸਟੀ ਦੇਣ ਲਈ 21 ਜਨਵਰੀ ਨੂੰ ਅਪੀਲ ਭੇਜੀ ਗਈ ਹੈ । ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕੇ ਪਹਿਲੀ ਮੀਟਿੰਗ ਚ ਹੀ ਦ੍ਰਿੜਤਾ ਨਾਲ ਫੈਸਲਾ ਲੈ ਕੇ 22 ਸਾਲਾਂ ਤੋ ਲਟਕੇ ਮਸਲੇ ਨੂੰ ਨਿਬੇੜੋ ਤਾ ਕੇ ਤੁਹਾਡੇ ਤੇ ਯਕੀਨ ਆਵੇ ਕੇ ਤੁਸੀ ਐਥਨਿਕ ਭਾਈਚਾਰੇ ਦੀਆਂ ਮੰਗਾਂ ਪ੍ਰਤੀ ਗੰਭੀਰ ਹੋ ।
ਬਾਕੀ ਅਸੈਨਸੀਅਲ ਸਕਿਲਜ ਨੂੰ ਪੱਕੇ ਕਰਨ, ਬਾਹਰ ਫਸੇ ਵੀਜੇ ਵਾਲਿਆਂ ਅਤੇ ਸਟੂਡੈਟਾਂ ਨੂੰ ਪੱਕੇ ਕਰਨ ਜੋ 2021 ਵਾਲੀ ਪਾਲਿਸੀ ਚ ਰਹਿ ਗਏ ਹਨ , ਮਾਪਿਆਂ ਦਾ 10 ਸਾਲ ਦਾ ਵੀਜਾ ਆਉਣ ਵਾਲੀਆਂ ਮੀਟਿੰਗਾਂ ਚ ਪ੍ਰਮੁੱਖ ਰਹੇਗਾ ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਮੰਤਰੀ ਮਾਈਕਲ ਵੁੱਡ ਵਲੋ ਪਿਛਲੇ 16 ਮਹੀਨਿਆਂ ਚ ਇੰਮੀਗਰੇਸ਼ਨ ਪਾਲਿਸੀ ਚ ਕੀਤੀਆਂ ਤਬਦੀਲੀਆਂ ਲਈ ਧੰਨਵਾਦ ਵੀ ਕੀਤਾ ਜਿਸ ਨਾਲ ਵੱਡੀ ਗਿਣਤੀ ਚ ਲੰਬੇ ਸਮੇ ਤੋ ਉਢੀਕ ਰਹੇ ਪਰਿਵਾਰਾਂ ਨੂੰ ਰਾਹਿਤ ਮਿਲੀ ਚਾਹੇ ਉਹ RV2021, ਜਾਂ ਵਿਜਟਰ ਵੀਜਾ, ਐਸੈਨਸ਼ੀਅਕਲ ਸਕਿਲਜ ਚ ਤਿੰਨ ਸਾਲ ਵੀਜਾ, ਮਾਪਿਆਂ ਅਤੇ ਭੈਣ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ।