ਕੌਸਲ ਵਲੋ ਸੁਪਰੀਮ ਸਿੱਖ ਸੁਸਾਇਟੀ ਦੇ ਪੰਜ ਮੈਬਰਾਂ ਦਾ ਕਮਿਊਨਟੀ ਹੀਰੋ ਐਵਾਰਡ ਨਾਲ ਸਨਮਾਨ ।
ਪਾਪਾਕੁਰਾ ਲੋਕਲ ਬੋਰਡ ਵਲੋ ਆਪਣੇ ਇਲਾਕੇ ਚ ਹੋਏ ਸ਼ਾਨਦਾਰ ਕਾਰਜਾਂ ਵਿੱਚ ਸੇਵਾ ਨਿਭਾਉਣ ਵਾਲੇ ਕਮਿਊਨਟੀ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਵਿੱਚ ਸੁਪਰੀਮ ਸਿੱਖ ਸੁਸਾਇਟੀ ਵਲੋ ਕੀਤੇ ਕਾਰਜਾਂ ਲਈ ਸਵਾਗਤ ਕੀਤਾ ਗਿਆ ਅਤੇ ਇਹ ਐਵਾਰਡ ਦਲਜੀਤ ਸਿੰਘ ਨੇ ਪ੍ਰਾਪਤ ਕੀਤਾ ਉਪਰੰਤ ਹੜਾਂ ਦਰਮਿਆਨ ਲੰਗਰਾਂ ਚ ਨਿਭਾਈਆਂ ਸੇਵਾਵਾਂ ਲਈ ਹਰਦੀਪ ਸਿੰਘ ਗਿੱਲ, ਸਿੱਖ ਹੈਰੀਟੇਜ ਸਕੂਲ ਚ ਲੰਬੀਆਂ ਸੇਵਾਵਾਂ ਲਈ ਮਨਦੀਪ ਕੌਰ ਮਿਨਹਾਸ, ਸਿੱਖ ਸਪੋਰਟਸ ਕੰਮਪਲੈਕਸ ਚ ਟੀਮ ਨੂੰ ਇੱਕ ਲੜੀ ਚ ਪ੍ਰੋਣ ਵਾਲੀ ਬੱਚੀ ਜਾਨਵੀਰ ਕੌਰ, ਵਲੰਟੀਅਰਜ ਸੇਵਾਵਾ ਵਾਸਤੇ ਸੁਖਜਾਪ ਸਿੰਘ ਨੂੰ ਐਵਾਰਡ ਦਿੱਤੇ ਗਏ ।