ਇੰਮੀਗਰੇਸ਼ਨ ਮੰਤਰੀ ਮਾਈਕਲ ਵੁੱਡ ਨਾਲ ਇੱਕ ਘੰਟਾ ਐਥਨਿਕ ਕਮਿਊਨਟੀ ਦੇ ਮਸਲੇ ਤੇ ਖੁੱਲ ਕੇ ਹੋਈ ਗੱਲਬਾਤ ਵਿੱਚ:
1. ਬਾਹਰ ਫਸੇ ਰਹਿ ਗਏ ਸਾਡੇ ਪਰਿਵਾਰ
2. ਜਿਹਨਾਂ ਦੇ ਨਿਊਜੀਲੈਡ ਵਿੱਚ ਵੀਜੇ ਲੰਘ ਗਏ
3. ਮਾਪਿਆਂ ਦੀ ਪਾਲਿਸੀ ਦੁਬਾਰਾ ਸ਼ੁਰੂ ਕਰਨੀ ।
ਦਿਲ ਦੇ ਅੱਛੇ ਮੰਤਰੀ ਨੇ ਹਰ ਮਸਲੇ ਤੇ ਖੁੱਲ ਕੇ ਗੱਲ ਕੀਤੀ ਅਤੇ ਮੈ ਕਹਿ ਸਕਦਾ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਦੇ ਰਿਜਲਟ ਵਾਂਗ ਇਹ ਵੀ ਮਸਲੇ ਨਿਬੜਨਗੇ ਅਤੇ ਹੁਣ ਤੱਕ ਦੀ ਸਭ ਤੋ ਪੌਜਟਿਵ ਮੀਟਿੰਗ ਸੀ ।
ਤਿੰਨਾਂ ਮਸਲਿਆਂ ਚੋ ਇੱਕ ਜਲਦੀ ਨਿਪਟ ਰਿਹਾ ਬਾਕੀ ਦੋ ਤੇ ਪਹਿਲੀ ਵਾਰ ਮਨਿਸਟਰ ਸਹਿਮਤ ਹੋ ਗਏ ਕੇ ਮੈ ਆਫੀਸ਼ਲਜ ਤੋ ਬਰੀਫ ਮੰਗਵਾਂ ਕੇ ਇਹ ਦੋ ਮਸਲੇ ਤੁਹਾਡੇ ਨਾਲ ਬੈਠ ਕੇ ਨਿਪਟਾਵਾਗਾਂ । ਪਹਿਲੀ ਵਾਰ ਕਿਸੇ ਮਨਿਸਟਰ ਨੇ ਅੜੀ ਛੱਡ ਕੇ ਕਿਹਾ ਆਫੀਸਲਜ ਤੋ ਜਾਣਕਾਰੀ ਮੰਗਵਾ ਲੈਣ ਦਿਉ ਜੋ ਸਹੀ ਹਨ ਜਰੂਰ ਸੋਚਦੇ ਹਾਂ । ਭਲਾ ਆਦਮੀ ਹੈ ਦਰਦ ਨੂੰ ਸਮਝਦਾ ਹੈ ਤੇ ਬਹੁਤ ਸੀਰੀਅਸ ਹੋ ਕੇ ਤਿੰਨ ਨੁਕਾਤੀ ਉਠਾਏ ਮੁੱਦਿਆਂ ਦਾ ਨਿਪਟਾਰਾ ਕਰਨ ਲਈ ਪੂਰੀ ਸਹਿਮਤੀ ਦੇ ਕੇ ਗਿਆ ਹੈ । ਕਮਿਊਨਟੀ ਦੇ ਦਿੱਤੇ ਸਹਿਯੋਗ ਅਤੇ ਸਾਝੇ ਉਪਰਾਲੇ ਲਈ ਧੰਨਵਾਦ । ਯੂਨਾਈਟਡ ਵਾਈਸ ਵਲੋ ਬਣਾਏ ਸਬਮਿਸ਼ਨ ਦੀ ਕਾਪੀ ਦਿੱਤੀ ਤੇ ਨਾਲ ਹਰੇਕ ਮੰਗ ਤੱਥ ਦੇ ਅਦਾਰ ਤੇ ਤਿਆਰ ਕਰਕੇ ਸੌਪੀ । ਆਫਸ਼ੋਅਰ ਵਾਲੀ ਲਿੱਸਟ, ਕਿਹੜੇ ਕਿਹੜੇ ਕੋਰਸ, ਜੌਬ ਕੀ ਕਰਦੇ ਸਨ ਉਹਨਾਂ ਕੋਲ ਕੰਮ ਦੇ ਤਜਰੁਬੇ ਦੀ ਲਿਸਟ ਤੇ ਜਦੋ ਮਨਿਸਟਰ ਨੂੰ ਮਨਾਇਆ ਤਾ ਉਹ ਵੀ ਬਹੁਤ ਭਾਵਿਕ ਹੋਇਆ ਕੇ ਮੈ ਇਸ ਦਰਦ ਨੂੰ ਹੁਣ ਮਹਿਸੂਸ ਕਰਦਾ ਹਾਂ । ਮੈ ਅਜੇ ਆਉਣ ਵਾਲੀ ਅਨਾਊਸਮੈਟ ਬਾਰੇ ਗੱਲ ਨਾਂ ਕਰਾਂ ਇਸ ਲਈ ਇਹੀ ਕਹਿ ਸਕਦਾ ਆਸ ਲੈ ਚਲੋ, ਇਕ ਖੁਸ਼ਖਬਰੀ ਆ ਰਹੀ ਤੇ ਦੂਜੀਆਂ ਦੋ ਤੇ ਵੀ ਭਾਈਚਾਰ ਉਮੀਦ ਕਰ ਸਕਦਾ ਹੈ । ਅਰਦਾਸ ਕਰਕੇ ਹੁਕਮਨਾਮਾ ਲੈ ਕੇ ਗਿਆ ਸੀ ਤੇ ਦਿਲੋ ਖੁਸ਼ ਹੋ ਕੇ ਮੁੜਿਆਂ ਕੇ ਕਮਿਊਨਟੀ ਦਾ ਪੱਖ ਰੱਖ ਸਕੇ ਹਾਂ । ਕਰਨਾ ਕਰਾਉਣਾ ਅਕਾਲ ਪੁਰਖ ਦੇ ਹੱਥ ਵੱਸ ਹੈ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਕੀਤੀ ਅਰਦਾਸ ਤੇ ਭਰੋਸਾ ਕਰਕੇ ਲੱਗੇ ਹਾਂ ।
ਕਮਿਊਨਟੀ ਸੇਵਾ ਹਿੱਤ ਦਲਜੀਤ ਸਿੰਘ ।