ਅੱਜ ਸਿੱਖ ਭਾਈਚਾਰੇ ਦੇ 6 ਮੈਬਰਾਂ ਨੂੰ ਸਰਕਾਰ ਨੇ ਬੁਲਾਇਆ ਤੇ ਮਸਜਿਦ ਚ ਮਾਰੇ ਗਏ ਨਿੱਹੱਥੇ ਮੁਸਲਮਾਨਾਂ ਦੀ ਜਾਂਚ ਕਰ ਰਹੇ ਰਾਇਲ ਕਮਿਸ਼ਨ ਵਲੋ ਕੀਤੀ ਜਾਂਚ ਬਾਰੇ ਜਾਣਕਾਰੀ ਦੇਣ ਲਈ ਅਤੇ ਸੋਸ਼ਲ ਮੀਡੀਆ ਤੇ ਨਫਰਤ ਫੈਲਾਉਣ ਵਾਲਿਆਂ ਨੂੰ ਹੇਟ ਸਪੀਚ ਅਤੇ ਹਰਟ ਸਪੀਚ ਚ ਲਿਆਉਣ ਲਈ ਸਬਮਿਸ਼ਨ ਲਿਆ ਜੋ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਹੈ । ਪਹਿਲੀ ਵਾਰ ਮਨਿਸਟਰਾਂ ਦੇ ਨਾਲ ਨਾਲ ਨਿਊਜੀਲੈਚ ਦੀ ਸੀਕਰੇਟ ਇੰਟੈਲੀਜੈਸ ਦੇ ਅਧਿਕਾਰੀ, ਨਿਊਜੀਲੈਡ ਪੁਲਿਸ ਦੇ ਅਧਿਕਾਰੀ, ਐਥਨਿਕ ਮਨਿਸਟਰੀ ਸਮੇਤ 20 ਦੇ ਕਰੀਬ ਸਰਕਾਰੀ ਅਧਿਕਾਰੀਆਂ ਨੇ ਸਾਡੇ ਪੰਜ ਮੈਬਰਾਂ ਨਾਲ ਦੋ ਘੰਟੇ ਮੀਟਿੰਗ ਚ ਸਾਡੇ ਸਵਾਲਾਂ ਦੇ ਜੁਆਬ ਦਿੱਤੇ ਜਿਸ ਵਿੱਚ ਨਫਰਤ ਫੈਲਾਉਦੇ ਰੇਡੀਉ ਬਾਰੇ ਅਤੇ ਵਾਪਿਰੀ ਵਾਰਦਾਤ ਬਾਰੇ ਵੀ ਖੁੱਲ ਕੇ ਗੱਲ ਹੋਈ । ਪ੍ਰਿਥੀਪਾਲ ਸਿੰਘ, ਬਲਜੀਤ ਕੌਰ ਵਾਇਟਾਕਰੀ, ਦਲਜੀਤ ਸਿੰਘ, ਵਰਪਾਲ ਸਿੰਘ ਅਤੇ ਗੁਰਦੀਪ ਸਿੰਘ ਨੇ ਸੁਆਲ ਜੁਆਬ ਕੀਤੇ ਅਤੇ ਭੈਣਜੀ ਜੀਤ ਕੌਰ ਅਤੇ ਰਣਵੀਰ ਸਿੰਘ ਲਾਲੀ ਨੇ ਸਪੋਰਟ ਤੇ ਮਦਦ ਕੀਤੀ । ਹੁੱਣ ਤੱਕ ਦੀ ਸਭ ਤੋ ਬੈਸਟ ਮੀਟਿੰਗ ਸਰਕਾਰ ਨਾਲ ਰਹੀ ਤੇ ਕਾਨੂੰਨ ਵੀ ਜਲਦ ਆਉਣ ਦੀ ਸੰਭਾਵਨਾ ਹੈ ।
ਰੱਬ ਨੇ ਚਾਹਿਆ ਅਜਿਹੀ ਅਗਲੀ ਮੀਟਿੰਗ ਬਾਹਰ ਫਸੇ ਭੈਣਾ ਭਰਾਵਾਂ ਨੂੰ ਵਾਪਿਸ ਲਿਆਉਣ ਲਈ ਜੋਰਾਂ ਤੇ ਕੋਸ਼ਿਸ਼ਾ ਜਾਰੀ ਹਨ ।
ਇਸਦੇ ਨਾਲ ਹੀ 21 ਮਾਰਚ ਨੂੰ ਟਾਕਾਨਿਨੀ ਗੁਰੂ ਘਰ ਚ ਪ੍ਰਧਾਨ ਮੰਤਰੀ, ਪੰਜ ਮਨਿਸਟਰਾਂ ਅਤੇ ਅੱਧੀ ਦਰਜਨ ਐਮ ਪੀਆਂ ਵਲੋ ਪਹੁੰਚਣ ਦੀ ਸੂਚਨਾ ਆ ਚੁੱਕੀ ਹੈ ।
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ